ਮਾਪੇ
ਉਹਨਾ ਤੇ ਲਾਠੀਆਂ ਵਰੀਆਂ ਨੇ ।
ਬੁਢਾਪੇ ਵਿੱਚ ਮਾਪੇ ਇੱਕਲੇ ਕੱਟਦੇ ਨੇ
ਪੁੱਤਰਾ ਨਾਲ ਭਾਵੇ ਗੌਦਾ ਭਰੀਆਂ ਨੇ ॥
ਮਹਿੰਗਾਈ ਨੇ ਤੋੜ ਰੱਖਿਆ ਲੱਕ ਲੋਕਾ ਦਾ
ਵੇਚਣ ਲਈ ਪਾਣੀ ਦੀਆ ਬੋਤਲਾ ਭਰੀਆ ਨੇ
ਕਦੇ ਪੰਜ ਦਰਿਆਵਾ ਦੀ ਧਰਤੀ ਸੀ ਪੰਜਾਬ ਮੇਰਾ
ਅੱਜ ਜਮੀਨਾ ਬੰਜਰ ਕਰੀਆ ਨੇ ।
ਬੁਢਾਪੇ ਵਿੱਚ ਮਾਪੇ ਇੱਕਲੇ ਕੱਟਦੇ ਨੇ
ਪੁੱਤਰਾ ਨਾਲ ਭਾਵੇ ਗੌਦਾ ਭਰੀਆਂ ਨੇ ॥
ਨੌਜਵਾਨਾ ਨੂੰ ਨਸ਼ਿਆ ਨੇ ਖਾ ਲਿਆ
ਸ਼ਾਮੀ ਠੇਕਿਆ ਅੱਗੇ ਦੇਖੀਆ ਲਾਇਨਾ ਖੜੀਆ ਨੇ
ਕਈ ਚੁਲਿਆ ਵਿੱਚ ਸ਼ਾਮੀ ਅੱਗ ਨੀ ਪੈਦੀ
ਉਹਨਾ ਵੀ ਮੋਬਾਇਲਾ ਤੇ ਲੰਬੀਆ ਗੱਲਾਂ ਕਰੀਆ ਨੇ ।
ਬੁਢਾਪੇ ਵਿੱਚ ਮਾਪੇ ਇੱਕਲੇ ਕੱਟਦੇ ਨੇ
ਪੁੱਤਰਾ ਨਾਲ ਭਾਵੇ ਗੌਦਾ ਭਰੀਆਂ ਨੇ ॥
ਭੁੱਲ ਗਏ ਲੋਕ ਇਨਸਾਨੀਅਤ ਨੂੰ ਧਰਮਾ
ਪਿੱਛੇ ਕਿੰਨੀਆ ਲਾਸਾ ਖੂਨ ਚ ਤਰੀਆ ਨੇ
ਜਿਹੜੇ ਥਾਂ ਥਾਂ ਖੁੱਲੇ ਡੇਰੇ ਇਹਨਾ
ਭੋਲੇ ਭਾਲੇ ਲੋਕਾ ਤੋ ਜੇਬਾ ਭਰੀਆ ਨੇ ।
ਬੁਢਾਪੇ ਵਿੱਚ ਮਾਪੇ ਇੱਕਲੇ ਕੱਟਦੇ ਨੇ
ਪੁੱਤਰਾ ਨਾਲ ਭਾਵੇ ਗੌਦਾ ਭਰੀਆਂ ਨੇ ॥
ਕਦੇ ਕੀਤੀ ਨਾ ਗਇਕਾ ਸਹੀ ਗੱਲ ਕਿਸਾਨਾ ਦੀ
ਜੱਟਾ ਦੇ ਮੁੰਡਿਆ ਦੀਆ ਗੰਨਾ ਰੌਦਾ ਨਾਲ ਭਰੀਆ ਨੇ
ਬੂਟਾ ਕਹਿੰਦਾ ਘਰੋ ਨਿਕਲਣਾ ਹੋ ਗਿਆ ਮੁਸਕਲ ਕੁੜੀਆ ਦਾ
ਇਹਨਾ ਗਇਕਾ ਗੀਤਕਾਰਾ ਦੀਆ ਜ਼ਮੀਰਾ ਮਰੀਆ ਨੇ ।
ਬੁਢਾਪੇ ਵਿੱਚ ਮਾਪੇ ਇੱਕਲੇ ਕੱਟਦੇ ਨੇ
ਪੁੱਤਰਾ ਨਾਲ ਭਾਵੇ ਗੌਦਾ ਭਰੀਆਂ ਨੇ ॥
********************************
ਕਲਮ
ਕਲਮ
ਮੈ ਮੀਤ ਬਣਾਇਆਂ ਉਹਨੂੰ
ਉਹ ਮੇਰੇ ਦੁੱਖ ਦਰਦ ਵੰਡਾਉਦੀ ਆਂ
ਮੇਰੇ ਸੁਪਨੇ ਕਰੇ ਸਕਾਰ ਉਹ
ਸ਼ਬਦਾ ਨੂੰ ਬੋਲਣ ਲਾਉਦੀ ਆਂ
ਉਹ ਕਾਗਜ ਤੇ ਕਰ ਐਸ਼ਾਨ ਦੇਵੇ
ਉਸ ਞਿੱਚ ਜਾਨ ਉਹ ਪਾਉਦੀ ਆਂ
ਜਦੋ ਮਿਲ ਬਹਿਦੇ ਮੈ ਤੇ ਸ਼ਬਦ ਮੇਰੇ
ਸੱਚ ਤੇ ਚੱਲਣਾ ਉਹ ਸਿਖਾਉਦੀ ਆਂ
ਜ਼ੁਲਮ ਤੇ ਹੱਕਾ ਲਈ ਲੜਣ ਦੀ
ਹਿੰਮਤ ਇਹ ਪਾਉਦੀ ਆਂ
ਇਹਦੀ ਸੱਚੀ ਹੋਈ ਮਿਹਰ ਜਿਸਤੇ
ਉਹਨੂੰ ਫ਼ਰਸ ਤੋ ਅਰਸ ਪਹੁਚਾਉਦੀ ਆਂ
ਸਿਆਹੀ ਨਾਲ ਭਰਕੇ ਮਾਂਗ ਮੈ ਇਹਦੀ
ਦੁਲਹਨ ਇਹਨੂੰ ਬਣਾਇਆਂ ਏ
ਜਨਮਾ-ਜਨਮਾ ਦੀ ਪੈਗੀ ਸਾਂਝ
ਮੈ ਇਹਦੇ ਨਾਲ ਞਿਆਹ ਕਰਞਾਇਆਂ ਏ
ਉਹ ਕਲਮ ਹੈ ਮੇਰੀ ਨਹੀ
ਬੂਟੇ ਨੂੰ ਕੌਣ ਜਾਣਦਾ ਸੀ
ਇਹਨੇ ਤਾਂ ਜੀਨਾ ਸਿਖਾਇਆਂ ਏ
ਇਹਨੇ ਹੀ ਸੁੱਖੀ ਦਾ ਮੁੱਲ ਪਞਾਇਆਂ ਏ,
ਇਹ ਮੇਰੀ ਕਲਮ ਹੈ ਯਾਰੋ
ਇਹ ਮੇਰੀ ਕਲਮ ਹੈ ਯਾਰੋ
ਬੂਟਾ ਖ਼ਾਨ ਸੁੱਖੀ
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
ਫ਼ੋਨ ਨੰਬਰ 9878997607
No comments:
Post a Comment