ਮੇਰਾ ਜਨਮ
ਪੰਡਤਾਂ ਦੀ ਚੰਦੋ ਦੱਸ ਗਈ ਸੀ
ਅਖੇ ਜਿੱਦਣ ਤੂੰ ਜੰਮਿਆ
ਉੱਦਣ ਉਹਦੀ ਛੋਟੀ ਕੁੜੀ
ਚਮਾਰਾਂ ਦੇ ਮੁੰਡੇ ਨਾਲ ਨੱਸ ਗਈ ਸੀ
ਇਹ ਫੁਰਨਾ
ਸਾਡੇ ਤਾਏ ਨੂੰ ਫੁਰਿਆ ਸੀ
ਅਖੇ ਜਿੱਦਣ ਇੰਦਰਾ ਮਰੀ
ਉੱਦਣ ਮੈਂ ਪਹਿਲੀ ਵਾਰ
ਦੋ ਕੁ ਪੈਰ ਤੁਰਿਆ ਸੀ
ਇਹ ਸ਼ਰਤ, ਮੇਰੇ ਨਾਲ
ਮੇਰੇ ਮਾਸਟਰ ਨੇ ਲਾਈ ਸੀ
ਅਖੇ ਜੇ ਤੂੰ ਦਸਵੀਂ ਪਾਸ ਕਰ ਗਿਆ
ਤਾਂ ਸਮਝ ਲਵੀ
ਕਿ ਅੰਗ੍ਰੇਜੀ ਆਲਾ
ਆਪਣੇ ਪਿਓ ਦਾ ਨੀ
ਸਗੋਂ ਉਹਦੀ ਮਾਂ ਉਹਨੂੰ
ਦਾਜ 'ਚ ਲਿਆਈ ਸੀ
No comments:
Post a Comment