ਇਹ ਵੀ ਰੰਗ ਨੇ ਵਲੈਤ ਦੇ!
(ਲੜੀਵਾਰ)
![]() |
ਨਿੰਦਰ ਘੁਗਿਆਣਵੀ |
ਵਲੈਤ ਤੋਂ ਵਾਪਿਸ ਆਏ ਨੂੰ ਮੈਨੂੰ ਤਿੰਨ ਹਫ਼ਤੇ ਹੋਣ ਲੱਗੇ ਹਨ। ਅੰਕਲ ਦਾ ਫ਼ੋਨ ਤਿੰਨ-ਚਾਰ ਵਾਰ ਆ ਚੁੱਕੈ। ਪੁੱਛਦਾ ਹੈ-''ਬੇਟਾ ਤੂੰ ਠੀਕ ਹੈਂ...ਕੀ ਹਾਲ ਨੇ...ਕੀ ਕਰ ਰਿਹਾ ਹੈਂ...ਮੌਸਮ ਕਿਦਾਂ ਦਾ ਆ...ਘਰ-ਪਰਿਵਾਰ ਦਾ ਕੀ ਹਾਲ ਆ?" ਨਿੱਕੀਆਂ-ਨਿੱਕੀਆਂ,ਨਿੱਜੀ ਤੇ ਅੰਤਾਂ ਦੀ ਅਪਣੱਤ ਭਰੀਆਂ ਗੱਲਾਂ! ਜਿਵੇਂ ਕੋਈ ਪਿਓ ਵਲੈਤ ਗਏ ਆਪਣੇ ਪੁੱਤਰ ਨੂੰ ਫ਼ੋਨ 'ਤੇ ਪੁਛਦਾ ਹੋਵੇ, ਬਿਲਕੁਲ ਉਵੇਂ ਹੀ।
ਅੰਕਲ ਬੰਦਾ ਬਹੁਤ ਲੱਠਾ। ਸਾਊ ਤਾਂ ਏਨਾ ਹੈ ਕਿ ਇਸਦਾ ਕੋਈ ਸਿਰਾ ਨਹੀਂ। ਪੁੱੱਜ ਕੇ ਸ਼ਰੀਫ਼! ਜੋ ਮੂੰਹ 'ਤੇ...ਉਹੀ ਮਨ ਅੰਦਰ। ਰਤਾ ਝੂਠ ਨਹੀਂ। ਅੰਕਲ ਇਸ ਅਖੌਤ ਦਾ ਉੱਕਾ ਧਾਰਨੀ ਨਹੀਂ ਕਿ ਆਪਣਾ ਝੱਗਾ ਚੁੱਕਿਆਂ ਤੋਂ ਆਪਣਾ ਢਿੱਡ ਈ ਨੰਗਾ ਹੁੰਦੈ...! ਉਹ ਧੀਮਾ ਬੋਲ ਕੇ ਗੱਲ ਕਰਦਾ ਹੈ। ਚਾਲੀ: ਵਰ੍ਹੇ ਪਹਿਲਾਂ ਵਲੈਤ ਆਇਆ ਅੰਕਲ ਵਲੈਤੀਆ ਨਹੀਂ ਬਣ ਸਕਿਆ...ਬਿਲਕੁਲ ਦੇਸੀ ਪੰਜਾਬੀ। ਉਹਦੇ ਅੰਦਰਲਾ 'ਭਾਰਤੀ ਪੰਜਾਬੀ' ਕੁਝ ਕੁ ਪੰਜਾਬੀ ਦਿਲਾਂ ਵਾਂਗ ਹਾਲੇ ਜਿੰ:ਦਾ ਹੈ। ਵਲੈਤੀ ਰੰਗ ਵਿੱਚ ਰੰਗਿਆ ਨਹੀਂ ਉਹ ਪੂਰੀ ਤਰਾ੍ਹਂ।
ਉਹ ਦੱਸਦਾ ਹੈ,''ਤੇਰੀ ਅੰਟੀ ਨੂੰ ਪਤਾ ਨ੍ਹੀਂ ਕੀ ਹੁੰਦਾ ਜਾਂਦਾ ਆ...ਹੁਣ ਉਹਨੇ ਗੁਰਦਵਾਰੇ ਜਾਣਾ ਵੀ ਘੱਟ ਕਰ ਦਿੱਤਾ...ਗੁਰਦਵਾਰੇ ਜਾ ਕੇ ਵੀ ਆਪਣੀਆਂ ਫਰੈਂਡਾਂ ਨਾਲ ਲੜਨ ਝਗੜਨ ਲੱਗੀ ਆ...ਕਦੇ-ਕਦੇ ਹੱਸਣ ਲੱਗ ਜਾਂਦੀ ਆ...ਕਿੰਨਾ-ਕਿੰਨਾ ਚਿਰ ਆਪੇ ਈ ਹੱਸੀ ਜਾਂਦੀ ਆ...ਜਦੋਂ ਰੋਣ ਬਹਿ ਜਾਂਦੀ ਆ...ਰੋਈ ਈ ਜਾਂਦੀ ਆ ਕਿੰਨੀ-ਕਿੰਨੀ ਦੇਰ...ਪਤਾ ਨ੍ਹੀਂ ਲੱਗਦਾ ਦਿਨੋ-ਦਿਨ ਕੀ ਹੁੰਦਾ ਜਾਂਦਾ ਉਹਨੂੰ...ਆਪਣੇ ਰੂਮ ' ਵਿੱਚ ਵੜ ਕੇ ਪਈ ਰਹਿੰਦੀ ਆ...ਅੱਗੇ ਤਾਂ ਸਵੇਰੇ ਦੀ ਰੋਟੀ ਗੁਰਦਵਾਰੇ ਖਾ ਲੈਂਦੀ ਸੀ...ਆਪਣੀਆਂ ਫ਼ਰੈਂਡਾਂ ਨਾਲ ਟਾਈਮ ਪਾਸ ਕਰ ਆਉਂਦੀ ਸੀ...ਹੁਣ ਦਿਨੇ ਖਾਣੋ ਹਟ ਗਈ ਆ...ਮੈਨੂੰ ਤਾਂ ਪਤਾ ਨ੍ਹੀਂ ਲੱਗਦਾ...ਕੀ ਕਰਾਂ...ਕੀ ਨਾ ਕਰਾਂ...।"
ਅੰਕਲ ਦਾ ਫ਼ੋਨ ਸੁਣ ਕੇ ਮੈਨੂੰ ਉਸ 'ਤੇ ਤਰਸ ਆ ਰਿਹਾ ਹੈ। ਪਰ ਮੈਂ ਕਰ ਵੀ ਕਰ ਸਕਦਾ ਹਾਂ? ਸਿਵਾਏ ਹਮਦਰਦੀ ਜਾਂ ਫ਼ਿਕਰ ਤੋਂ? ਹੌਸਲਾ ਦੇਣ ਤੋਂ।
ਅੰਕਲ ਦੀ ਉਮਰ ਸੱਤਰ ਕੁ ਸਾਲ ਹੈ। ਪੂਰਾ ਸੂਰਾ ਸਰਦਾਰ। ਦਾਹੜੀ ਰੰਗ ਕੇ ਬੰਨ੍ਹਦੈ। ਸੋਹਣੇ ਘਰ ਵਿੱਚ ਰਹਿੰਦਾ ਹੈ। ਇਸ ਘਰ ਤੋਂ ਇਲਾਵਾ ਉਹਦੇ ਕੋਲ ਤਿੰਨ ਘਰ ਹੋਰ ਵੀ ਹੈਗੇ, ਜੋ ਉਸਨੇ ਕਿਰਾਏ ਉੱਤੇ ਚਾੜ੍ਹੇ ਹੋਏ ਹਨ। ਅੰਕਲ ਹਰ ਹਫ਼ਤੇ ਉਹਨਾਂ ਤੋਂ ਕਿਰਾਇਆ ਉਗਰਾਹੁਣ ਜਾਂਦਾ ਹੈ। ਜਿੰਨੇ ਹਫ਼ਤੇ ਮੈਂ ਉਸ ਕੋਲ ਰਿਹਾ, ਓਨੇ ਹਫ਼ਤੇ ਮੈਂ ਉਹਦੇ ਨਾਲ ਕਿਰਾਇਆ ਉਗਰਾਹੁਣ ਜਾਂਦਾ ਹੁੰਦਾ। ਅੰਕਲ ਪਹਿਲਾਂ ਕਿਰਾਏਦਾਰਾਂ ਨੂੰ ਫ਼ੋਨ ਕਰ ਕੇ ਉਹਨਾਂ ਨਾਲ ਟਾਈਮ ਸੱੈਟ ਕਰਦਾ। ਜਦ ਅਸੀਂ ਘਰ ਅੰਦਰ ਜਾਂਦੇ ਤਾਂ ਹਰ ਵਾਰੀ ਕਿਸੇ ਨਾ ਕਿਸੇ ਦੀ, ਕੋਈ ਨਾ ਕੋਈ ਸ਼ਿਕਾਇਤ ਹੁੰਦੀ, ਕਦੀ ਘਰ ਨੂੰ ਹੀਟ ਦੇਣ ਵਾਲਾ ਗੈਸ ਬੁਆਇਲਰ ਖਰਾਬ। ਕਦੀ ਕੋਈ ਤਖ਼ਤੀ ਜਾਂ ਕੁੰਡੀ ਟੁੱਟ ਗਈ। ਕਦੇ ਸਿੰਕ ਵਿੱਚ ਕੁਝ ਫਸ ਗਿਆ। ਕਦੇ ਟੁਆਇਲਟ ਬਲੌਕ ਹੋ ਗਈ। ਇਹਨੂੰ ਠੀਕ ਕਰਨ ਦਾ ਪਲੰਬਰ ਸੌ ਪੌਂਡ ਲੈਂਦਾ। ਕਦੇ ਰਸੋਈ ਦੇ ਚੁੱਲ੍ਹੇ 'ਚ ਕੋਈ ਨੁਕਸ ਪੈ ਗਿਆ। ਅੰਕਲ ਖਿਝਦਾ। ਪਲੰਬਰ ਨੂੰ ਆਪਣੇ ਸੈੱਲ ਫ਼ੋਨ ਤੋਂ ਫ਼ੋਨ ਮਿਲਾਉਂਦਾ। ਜੇਕਰ ਉਹ ਮੁਰੰਮਤ ਦੇ ਜਾਇਜ਼ ਪੈਸੇ ਮੰਗਦਾ ਤਾਂ ਅੰਕਲ ਘਰ ਦਾ ਪਤਾ ਸਮਝਾਉਂਦਾ।
ਉਹ ਦੱਸਦਾ-''ਘਰਾਂ ਅੰਦਰ ਮੈਂ ਭਾਂਤ-ਭਾਂਤ ਦੀ ਲੱਕੜੀ 'ਕੱਠੀ ਕੀਤੀ ਹੋਈ ਆ...ਕਿਸੇ ਇੱਕ ਪੂਰੇ ਟੱਬਰ ਨੂੰ ਮੈਂ ਘਰ ਨ੍ਹੀਂ ਦਿੰਦਾ...ਇੱਕ-ਇੱਕ ਕਮਰਾ ਚਾੜ੍ਹਦਾ ਹਾਂ...ਬਾਥਰੂਮ ਤੇ ਰਸੋਈ ਸਭ ਦੇ ਸਾਂਝੇ, ਵਾਰੀ-ਵਾਰੀ ਵਰਤੋ...ਨਾ ਈ ਮੈਂ ਕਿਸੇ ਇੱਕ ਕਮਿਊਨਿਟੀ ਦੇ ਤਬਕੇ ਦੇ ਲੋਕਾਂ ਨੂੰ ਘਰ ਦੇਵਾਂ...ਨਹੀਂ ਤਾਂ ਉਹ ਲੋਕ ਏਕਾ ਕਰ ਕੇ ਮਕਾਨ ਮਾਲਕ ਦੇ ਖ਼ਿਲਾਫ਼ ਜੁੜ ਜਾਣਗੇ...ਹੈ ਨਾ ਸੱਚੀ ਗੱਲ ਮੇਰੀ...?"
''ਗੱਲ ਸੁਣ ਪੁੱਤਰ, ਤੂੰ ਸੋਚਦਾ ਹੋਵੇਂਗਾ ਕਿ ਅੰਕਲ ਖਵਰੇ ਕਿੰਨੀ ਕੁ ਕਮਾਈ ਕਰ ਰਿਹਾ ਹੋਣਾ ਕਿਰਾਏ ਦੇ ਘਰਾਂ ਤੋਂ...ਸਾਰੀ ਉਮਰ ਤਾਂ ਘਰ ਲੈਣ-ਬਣਾਉਣ 'ਤੇ ਲੰਘਗੀ...ਬਚਦਾ-ਬੁਚਦਾ ਕੱਖ ਨ੍ਹੀਂ...ਕਰਜ਼ਾ ਈ ਹੁਣੇ ਲੱਥਾ...ਕਦੇ ਕੋਈ ਕਿਰਾਏ ਦਾਰ ਭੱਜ ਜਾਂਦੈ ਸਾਲ਼ਾ...ਫਿਰ ਪੇਪਰ 'ਚ ਐਡ ਦਿੰਨਾ ਵਾਂ ਕਿ ਕਮਰਾ ਲੈਣਾ ਹੋਵੇ ਤਾਂ ਵਿਹਲਾ ਪਿਆ...ਕੋਈ ਇੱਕ ਸਿਆਪਾ ਆ ਏਥੇ...?"
********
ਦੱਸਦਾ ਜਾਵਾਂ ਕਿ ਅੰਕਲ ਨਾਲ ਮੇਲ ਕਿਵੇਂ ਹੋਇਆ? ਪੰਜ-ਛੇ ਸਾਲਾਂ ਤੋਂ ਅੰਕਲ ਮੇਰੇ ਕਾਲਮ ਵਲੈਤ ਵਿੱਚ ਛਪਦੀ ਵੱਡੀ ਪੰਜਾਬੀ ਅਖ਼ਬਾਰ 'ਰਣਜੀਤ ਵੀਕਲੀ' ਵਿੱਚ ਪੜ੍ਹਦਾ ਆ ਰਿਹਾ ਹੈ। ਉਸਨੂੰ ਚੰਗੀਆਂ ਪੁਸਤਕਾਂ, ਮਿਆਰੀ ਫ਼ਿਲਮਾਂ ਤੇ ਚੰਗੇ ਸੰਗੀਤ ਨਾਲ ਬਹੁਤ ਮੋਹ ਹੈ। ਮੈਨੂੰ ਅੰਕਲ ਨੇ ਇੰਡੀਆ ਬਹੁਤ ਵਾਰੀ ਫੋ:ਨ ਕੀਤੇ। ਵਲੈਤ ਆਉਣ ਲਈ ਸੱਦਾ ਦਿੱਤਾ। ਹੁਣ ਜਦ ਮੈਂ ਆਪਣੇ ਕੁਝ ਦੋਸਤਾਂ ਦੇ ਬੁਲਾਵੇ 'ਤੇ ਵਲੈਤ ਪੁੱਜਿਆ ਤਾਂ ਇਹ ਕਿਵੇਂ ਹੋ ਸਕਦਾ ਸੀ ਕਿ ਅੰਕਲ ਨੂੰ ਫ਼ੋਨ ਨਾ ਕਰਦਾ ਮੈਂ? ਇੰਡੀਆ ਤੋਂ ਵੀ ਅੰਕਲ ਨੂੰ ਫ਼ੋਨ ਕੀਤਾ ਸੀ ਕਿ ਮੈਂ ਆ ਰਿਹਾਂ। ਅੰਕਲ ਉਡੀਕਦਾ ਸੀ। ਵਲੈਤ ਪਹੁੰਚ ਕੇ ਵੀਹ ਦਿਨ ਤਾਂ ਅੰਕਲ ਦੇ ਸ਼ਹਿਰ ਜਾਇਆ ਨਹੀਂ ਗਿਆ। ਪਰ ਅੰਕਲ ਹਰ ਰੋਜ਼ ਫ਼ੋਨ ਕਰਕੇ ਮੇਰਾ ਹਾਲ-ਚਾਲ ਜਾਣ ਲੈਂਦਾ। ਜਦ ਮੈਂ ਕੋਚ ਵਿੱਚ ਬੈਠ ਕੇ ਅੰਕਲ ਦੇ ਸ਼ਹਿਰ ਪੁੱਜਿਆ ਤਾਂ ਉਹ ਬੱਸ ਅੱਡੇ 'ਤੇ ਆਣ ਕੇ ਮੈਨੂੰ ਲੈ ਗਿਆ। ਰਾਹ ਵਿੱਚ ਜਾਂਦੇ ਹੀ ਉਹਨੇ ਬੜੀ ਬੇਬਾਕੀ ਨਾਲ ਆਖਿਆ, ''ਪੁੱਤਰ, ਮਾਈਂਡ ਨਾ ਕਰੀਂ ਤੂੰ...ਤੇਰੀ ਅੰਟੀ ਦੀ ਨੇਚਰ ਗੁੱਡ ਨਹੀਂ ਆ...ਮੇਰੇ ਨਾਲ ਬੜੀ ਦੇਰ ਤੋਂ ਅਣਬਣ ਆਂ...ਭਾਵੇਂ ਇਕੱਠੇ ਰਹਿ ਰਹੇ ਆਂ...ਪਰ ਨਾ ਹੋਇਆਂ ਵਰਗੇ...ਪੁੱਤਰ ਤੂੰ ਮਾਈਂਡ ਨਾ ਕਰੀਂ...ਮੈਂ ਤੈਨੂੰ ਸਭ ਕੁਝ ਦੱਸੂੰਗਾ...ਉਂਝ ਤੈਨੂੰ ਵਧੀਆ ਮਿਲੂ...ਤੇਰਾ ਆਪਣਾ ਘਰ ਆ...ਜਿੰਨੇ ਦਿਨ ਮਰਜ਼ੀ ਰਹਿ...ਉਹ ਆਪਣੀ ਧੁਨ 'ਚ ਮਸਤ ਆ...ਬੱਚੇ ਕੋਲ ਨਹੀਂ...ਤੈਨੂੰ ਫਿਰ ਦੱਸਾਂਗਾ...ਓ.ਕੇ. ਪੁੱਤਰ...ਡੌਂਟ ਵਰੀ...ਯੂ ਵੈੱਲਕਮ ਪੁੱਤਰ...।"

No comments:
Post a Comment