Monday, 21 November 2011

ਸੁਰਜੀਤ ਗੱਗ

ਬਾਂਝ ਕਲਮਾਂ
 
ਨਹੀਂ
ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ
ਪਰ ਕੁੱਝ ਕਲਮਾਂ
ਕਾਗਜ਼ਾਂ ਦਾ ਗਰਭਪਾਤ ਕਰਨ ਲਈ ਹੀ
ਭੋਗ ਕਰਦੀਆਂ ਨੇ
ਕਾਗਜ਼ਾਂ ਨਾਲ ਜ਼ਬਰਦਸਤੀ ਕਰਦੀਆਂ ਨੇ
ਤੇ ਜਨਮਦੀਆਂ ਨੇ
ਪੋਲੀਓ ਦੇ ਮਾਰੇ ਹੋਏ
ਅੱਖਰ
ਜੋ ਚੱਲਣ ਲੱਗੇ ਲੜਖੜਾਉਂਦੇ ਨੇ
ਤੇ ਪਾਠਕਾਂ ਨੂੰ ਬਣਾਉਂਦੇ ਨੇ
ਅਧਰੰਗ ਦੇ ਮਰੀਜ਼
ਇੱਕ ਸੰਤੁਲਿਤ ਵਾਤਾਵਰਨ ਸਿਰਜਣ ਤੋਂ
ਅਸਮਰੱਥ
ਇਨ੍ਹਾਂ ਫੰਡਰ ਕਲਮਾਂ ਦਾ
ਬਾਂਝ ਹੋ ਜਾਣਾ ਹੀ
ਸਮਾਜ ਦੇ ਹਿਤ ਵਿੱਚ ਹੈ
ਉੰਝ ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ
ਪਰ ਇਨ੍ਹਾਂ ਦੀ ਕੁੱਖੋਂ
ਕਪੂਤ ਵੀ ਉੱਗ ਪੈਂਦੇ ਨੇ
ਤੇ ਬਦਕਾਰਾਂ ਵੀ
ਉੰਝ ਕਲਮਾਂ ਕਦੇ ਬਾਂਝ ਨਹੀਂ ਹੁੰਦੀਆਂ

ਸੁਰਜੀਤ ਗੱਗ

1 comment:

  1. ਵੀਰ ਤੁਹਾਡੀ ਲਿਖਣ ਸ਼ੈਲੀ ਬਹੁਤ ਵੱਖਰੀ ਹੈ , ਬਹੁਤ ਖੂਬ ...ਲਿਖਦੇ ਰਹੋ

    ReplyDelete