Monday, 14 November 2011

ਬਿਕਰਮਜੀਤ ਸਿੰਘ "ਜੀਤ"

-:  ਧੰਨ ਧੰਨ ਬਾਬਾ ਨਾਨਕ  :-

ਧੰਨ ਧੰਨ ਬਾਬਾ ਨਾਨਕਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾਤੂੰ ਬਣਿਐਂ ਪਰਉਪਕਾਰੀ
ਭਾਗ ਖੁਲੇ ਅੱਜ ਕਲਜੁਗ ਦੇ,  ਖੁਸ਼ੀਆਂ ਨੇਂ ਚੁਫ਼ੇਰੇ ਭਾਰੀ
ਝੂਮ ਰਹੇ ਧਰਤੀ ਤੇ ਅੰਬਰਆਨੰਦਿਤ ਖਲਕ ਹੈ ਸਾਰੀ
ਤ੍ਰਿਪਤ ਹੋਈ ਅਜ ਤ੍ਰਿਪਤਾ ਮਾਤਾਜਾਏ ਹਰਪੱਲ ਵਾਰੀ
ਭੈਣ ਨਾਨਕੀ ਹੋਈ ਗਦਗਦਵੇਖ ਰੂਪ ਤੇਰਾ ਨਿਰੰਕਾਰੀ
ਧੰਨ ਧੰਨ ਬਾਬਾ ਨਾਨਕਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾਤੂੰ ਬਣਿਐਂ ਪਰਉਪਕਾਰੀ
ਸੱਚ ਦੀ ਰਾਹ ਤੂੰ ਪਾਏ ਅਨੇਕਾਂਭਟਕੇ ਹੋਏ ਇਨਸਾਨ
ਨਜ਼ਰ ਇਲਾਹੀ ਪਾ ਕੇ ਕੀਤੇਨਕਮਸਤਕ ਕਈ ਸ਼ੈਤਾਨ
ਸੱਜਣ ਠੱਗ ਤੇ ਭੂਮਿਏਂ ਵਰਗੇਜੋ ਪਾਪੀ ਵਿਚ ਜਹਾਨ
ਭੁਲ ਗਏ ਚਲਣਾਂ ਪੁਠੀ ਰਾਹ ਤੇਕਰਨ ਤੇਰਾ ਗੁਣਗਾਨ
ਧੰਨ ਧੰਨ ਬਾਬਾ ਨਾਨਕਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾਤੂੰ ਬਣਿਐਂ ਪਰਉਪਕਾਰੀ
ਖ਼ੌਫ਼ ਤੋਂ ਕੌਡੇ ਰਾਖਸ਼ ਦੇਤੂੰ ਮੁਕਤ ਕਰਾਇਆ ਸੱਭ ਨੂੰ
ਤੱਪਦਾ ਤੇਲ ਕੜ੍ਹਾਹਾ ਉਸਦਾਠਾਰ ਕਰਾਇਆ ਤਦ ਤੂੰ
ਵੱਲੀ ਕੰਧਾਰੀ ਪੈਰੀਂ ਪਇਆਛੱਡ ਗੁਮਾਨ ਦੀ ਹੱਦ ਨੂੰ
ਲਾਕੇ ਮੁਹਰ ਪੰਜੇ ਦੀ ਅਪਣੀਂਤਾਰਿਆ ਉਸਨੂੰ ਜੱਦ ਤੂੰ
ਧੰਨ ਧੰਨ ਬਾਬਾ ਨਾਨਕਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾਤੂੰ ਬਣਿਐਂ ਪਰਉਪਕਾਰੀ
ਮਲਕ ਭਾਗੋ ਤੇ ਹੋਰ ਬਥੇਰੇਸਨ ਮਦ ਮਾਇਆ ਦੇ ਅਨ੍ਹੇਂ
ਨਜ਼ਰ ਤੂੰ ਐਸੀ ਪਾਈ ਰੁਹਾਨੀਗਏ ਭਰਮ ਉਨ੍ਹਾਂ ਦੇ ਭੱਨੇਂ
ਗਲੇ ਲਗਾਏ ਲਾਲੋ ਵਰਗੇਸਨ ਪਿਆਰ ਤੇਰੇ ਵਿਚ ਬਨ੍ਹੇਂ
ਉਸਤੇ ਤੇਰੀ ਮਿਹਰ ਦੀ ਬਰਖਾਹੋਵੇ ਕਿਰਤੀ ਭਾਣਾਂ ਮੰਨੇਂ
ਧੰਨ ਧੰਨ ਬਾਬਾ ਨਾਨਕਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾਤੂੰ ਬਣਿਐਂ ਪਰਉਪਕਾਰੀ
ਲਹਿਂਦੇ ਵਲ ਨੂੰ ਸੁਟਕੇ ਪਾਣੀਂਭੁਲਿਆਂ ਨੂੰ ਸਮਝਾਇਆ
ਅੰਧ ਵਿਸ਼ਵਾਸ ਚੋਂ ਕੱਢ ਲੋਕਾਂ ਨੂੰਸਿੱਧੇ ਰਾਹ ਚਲਾਇਆ
ਜੱਤ ਸੱਤ ਤੇ ਸੰਤੋਖ ਦਇਆ ਦਾਜੰਜੂ ਸੱਭ ਨੂੰ ਪਾਇਆ
ਕਰਕੇ ਕਰਮ ਕਾਂਡ ਸੱਭ ਖੰਡਨਮਾਰਗ ਨਵਾਂ ਦਿਖਾਇਆ
ਧੰਨ ਧੰਨ ਬਾਬਾ ਨਾਨਕਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾਤੂੰ ਬਣਿਐਂ ਪਰਉਪਕਾਰੀ
ਫੇਰ ਕੇ ਮੱਕਾ ਦੱਸਿਆ ਜੱਗ ਨੂੰਰੱਬ ਹੈ ਸੱਭਨੀਂ ਥਾਂਈਂ
ਭੱਲਾ ਬੁਰਾ ਨ੍ਹਾਂ ਕੋਈ ਜਗ ਵਿਚਹਿੰਦੂ ਜਾਂ ਤੁਰਕਾਈ
ਵਰਤੇ ਜੋਤ ਇਲਾਹੀ ਇਕੋਜੋ ਘਟ ਘਟ ਵਿਚ ਸਮਾਈ
ਕਿਸੇ ਵੀ ਚੰਗੇ ਕਰਮਾਂ ਬਾਝੋਂਦਰਗਾਹੇ ਢੋਈ ਨ੍ਹਾਂ ਪਾਈ
ਧੰਨ ਧੰਨ ਬਾਬਾ ਨਾਨਕਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾਤੂੰ ਬਣਿਐਂ ਪਰਉਪਕਾਰੀ
ਹੱਠੀਂ ਜੋਗੀਂ ਰੱਬ ਨ੍ਹਾਂ ਮਿੱਲੇਬਚਨ ਸਿੱਧਾਂ ਨੂੰ ਕੀਤਾ ਤੂੰ
ਗ੍ਰਹਸਤੀ ਬਣੋਂ ਕਰੋ ਬੰਦਗੀਸੱਚਾ ਜੋਗ ਕਿਹਾ ਸੀ ਤੂੰ
ਪੈਰੀਂ ਪਏ ਸਿੱਧ ਸੱਭ ਆਕੇਬੋਲੇ ਨਾਨਕ ਧੰਨ ਹੈਂ ਤੂੰ
ਧੰਨ ਕਮਾਈ ਤੇਰੀ ਵੱਡੀਧੰਨ ਧੰਨ ਨਾਨਕ ਧੰਨ ਹੈਂ ਤੂੰ
ਧੰਨ ਧੰਨ ਬਾਬਾ ਨਾਨਕਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾਤੂੰ ਬਣਿਐਂ ਪਰਉਪਕਾਰੀ
ਸੱਚੇ ਗੁਰੂ ਦੀ ਪੈਕੇ ਸ਼ਰਨੀਂਤੱਨ ਮੱਨ ਅਗੇ ਧਰੀਏ ਜੀ
ਬਣਕੇ ਬਾਲੇ ਤੇ ਮਰਦਾਨੇਸੇਵਾ ਸਿਮਰਨ ਕਰੀਏ ਜੀ
ਪੱਲਾ ਫੜੀਏ ਸ਼ਬਦ ਗੁਰੂ ਦਾਨਿਸਚਾ ਪੱਕਾ ਧਰੀਏ ਜੀ
"ਜੀਤ" ਚਲਕੇ ਉਜਲੀ ਰਾਹੇਭਵਸਾਗਰ ਨੂੰ ਤਰੀਏ ਜੀ
ਧੰਨ ਧੰਨ ਬਾਬਾ ਨਾਨਕਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾਤੂੰ ਬਣਿਐਂ ਪਰਉਪਕਾਰੀ



ਬਿਕਰਮਜੀਤ ਸਿੰਘ "ਜੀਤ" -   sethigem@yahoo.com )

No comments:

Post a Comment