ਕਿਨ੍ਹਾਂ ਖ਼ਤਰਨਾਕ ਦਿ੍ਸ਼ ਹੈ
ਕਿਨ੍ਹਾਂ ਖ਼ਤਰਨਾਕ ਦਿ੍ਸ਼ ਹੈ
ਮੇਰੇ ਅੱਖਾਂ ਸਾਹਮਣੇ ਸਾਗਰ'ਚ ਡੁੱਬ ਰਹੀ ਹੈ
ਉਹ ਬੇੜੀ ਜਿਸ ਦਾ ਮੈਂ ਆਪ ਹੀ ਮਲਾਹ ਹਾਂ ।
ਮੈਂ ਜੋ ਅੱਜ ਹਾਂ ਨਹੀਂ ਰਹਾਗਾਂ ਕੱਲ੍ਹ
ਸੱਭ ਕੁੱਝ ਡੁੱਬ ਜਾਵੇਗਾ ਬੇੜੀ ਨਾਲ
ਇਲਮ ਇਮਾਨ ਇਸ਼ਾਵਾਂ ।
ਦਰਵੇਸ਼ ਦਿਲ : ਕਈ ਦਿਸ਼ਾਵਾਂ'ਚ ਪੋਰੀ-ਪੋਰੀ ਹੋ ਚੁੱਕਾ
ਮੁਮਕਿਨ ਨਹੀਂ : ਇੱਕ ਕਬਰ ਵਿੱਚ ਦਫ਼ਨ ਹੋ ਸਕੇ
ਕਿੱਥੇ-ਕਿੱਥੇ ਉਗ ਸਕੇਗੀ ਤੂੰ ਗੁਲਾਬ ਬਣ ਕੇ
ਤੇਰੇ ਤੌਂ ਬਿਨ੍ਹਾਂ ਮੇਰਾ ਕੋਈ ਘਰ-ਘਾਟ ਨਹੀਂ ।
ਮੈਂ ਚੀਕਦਾ ਹਾਂ ਹੁਣ ਤੇਰੀ ਗੈਰਹਾਜ਼ਰੀ ਤੇ ਹੌਂਦ ਵਿੱਚ ਵੀ
ਜਿਵੇਂ ਅੱਜ ਅਰਥ ਮਿਲ ਗਏ ਹੋਣ
ਅਵਾਰਾ ਬਦ-ਦੁਆਵਾਂ ਨੂੰ
ਤੇ ਮੇਰਾ ਪਿਆਰ ਮੇਰੇ ਲਈ ਦੁਰਸੀਸ ਬਣ ਚੁੱਕਾ ਹੈ ।
ਸਤਵੰਤ ਸਿੰਘ ਗਰੇਵਾਲ
ਕਿਨ੍ਹਾਂ ਖ਼ਤਰਨਾਕ ਦਿ੍ਸ਼ ਹੈ
ਮੇਰੇ ਅੱਖਾਂ ਸਾਹਮਣੇ ਸਾਗਰ'ਚ ਡੁੱਬ ਰਹੀ ਹੈ
ਉਹ ਬੇੜੀ ਜਿਸ ਦਾ ਮੈਂ ਆਪ ਹੀ ਮਲਾਹ ਹਾਂ ।
ਮੈਂ ਜੋ ਅੱਜ ਹਾਂ ਨਹੀਂ ਰਹਾਗਾਂ ਕੱਲ੍ਹ
ਸੱਭ ਕੁੱਝ ਡੁੱਬ ਜਾਵੇਗਾ ਬੇੜੀ ਨਾਲ
ਇਲਮ ਇਮਾਨ ਇਸ਼ਾਵਾਂ ।
ਦਰਵੇਸ਼ ਦਿਲ : ਕਈ ਦਿਸ਼ਾਵਾਂ'ਚ ਪੋਰੀ-ਪੋਰੀ ਹੋ ਚੁੱਕਾ
ਮੁਮਕਿਨ ਨਹੀਂ : ਇੱਕ ਕਬਰ ਵਿੱਚ ਦਫ਼ਨ ਹੋ ਸਕੇ
ਕਿੱਥੇ-ਕਿੱਥੇ ਉਗ ਸਕੇਗੀ ਤੂੰ ਗੁਲਾਬ ਬਣ ਕੇ
ਤੇਰੇ ਤੌਂ ਬਿਨ੍ਹਾਂ ਮੇਰਾ ਕੋਈ ਘਰ-ਘਾਟ ਨਹੀਂ ।
ਮੈਂ ਚੀਕਦਾ ਹਾਂ ਹੁਣ ਤੇਰੀ ਗੈਰਹਾਜ਼ਰੀ ਤੇ ਹੌਂਦ ਵਿੱਚ ਵੀ
ਜਿਵੇਂ ਅੱਜ ਅਰਥ ਮਿਲ ਗਏ ਹੋਣ
ਅਵਾਰਾ ਬਦ-ਦੁਆਵਾਂ ਨੂੰ
ਤੇ ਮੇਰਾ ਪਿਆਰ ਮੇਰੇ ਲਈ ਦੁਰਸੀਸ ਬਣ ਚੁੱਕਾ ਹੈ ।
ਸਤਵੰਤ ਸਿੰਘ ਗਰੇਵਾਲ
No comments:
Post a Comment