Monday, 14 November 2011

ਜੱਸ ਚੌਧਰੀ

 ਹਲਾਤ

ਕੇਸੇ ਹੋ ਗਏ ਅੱਜ-ਕੱਲ ਦੇ ਹਲਾਤ ਵੇ ਰੱਬਾਂ,,
ਸੋਚਾਂ-ਫਿਕਰਾਂ ਵਿੱਚ ਬੀਤ ਰਹੀ ਹੈ ਹਰ ਰਾਂਤ ਵੇ ਰੱਬਾਂ

ਜਿਧਰ ਦੋਖੋ ਪੈਸੈ ਦੀ ਹੀ ਦੋੜ ਲੱਗੀ ਹੋਈ ਹੈ
ਕੋਈ ਸੁਣਦਾਂ ਨਈ ਕਿਸੇ ਦੇ ਜਜ਼ਬਾਂਤ ਵੇ ਰੱਬਾਂ

ਰਿਸਤੇ ਨਾਂਤੇ ਵੀ ਹੁੱਣ ਕੱਚੇ ਰੰਗਾਂ ਜਿਹੇ ਹੋ ਗਏ
ਤੂੰਹੀ ਸਾਂਭ ਆਂਕੇ ਵਿਖਰ ਰਹੀ ਹੈ ਕਾਂਏਨਾਂਤ ਵੇ ਰੱਬਾਂ

ਸੱਜਣ ਵੀ ਬੇਬਫਾਂਈ ਕਰਗੇ ਪਾਂਕੇ ਪਿਆਂਰ ਦੀਆਂ ਬਾਂਤਾਂ
ਤੂੰਹੀਓ ਕਰ ਸੱਚੀ ਕੋਈ ਮੁਲਾਂਕਾਤ ਵੇ ਰੱਬਾਂ

ਮਾਂਰੂਥਲ ਹੋ ਗਏ ਬਹਾਂਰਾਂ ਜਿਹੇ ਦਿਨ ਸੋਹਣੇ
ਹੋਵੇ ਹਰ ਪਾਂਸੇ ਹਰਿਆਂਲੀ ਕਰ ਐਸੀ ਬਰਸਾਂਤ ਵੇ ਰੱਬਾਂ

ਕੁੱਕੜ-ਸੂਹੀਆਂ ਜੱਸੀ,,ਗੁਆਂਚ ਗਏ ਮੰਜਲਾਂ ਦੇ ਰਸਤੇ
ਤੂੰ ਭੇਜ ਸਕਦਾਂ ਉਮੀਦਾਂ ਨੂੰ ਸਾਂਥ ਵੇ ਰੱਬਾਂ
*********************************

 ਹੀਰ

ਮੈਥੋਂ ਵਿਛੜੀ ਮੇਰੀ ਹੀਰ ਨੂੰ ਕੋਈ ਮੋੜ ਲਿਆਵੋ...
ਮੇਰੀ ਰੁਸ ਗਈ ਤਕਦੀਰ ਨੂੰ ਕੋਈ ਮੋੜ ਲਿਆਵੋ...

ਬਿਨ ਉਸਦੇ ਹਾਲ ਸੁਦਾਈਆ ਵਰਗਾ ਹੋ ਗਿਆ ਏ ਮੇਰਾ..
ਇੰਜ ਲੱਗਦਾ ਅਨਮੋਲ ਖ਼ਜ਼ਾਨਾ ਖੋ ਗਿਆ ਏ ਮੇਰਾ..
ਮੇਰੀ ਤੜਪ ਰਹੀ ਰੂਹ ਨੂੰ ਯਾਰੋ ਕੋਈ ਚੇਨ ਦੁਆਵੋ...

ਮੈਥੋਂ ਵਿਛੜੀ ਮੇਰੀ ਹੀਰ ਨੂੰ ਕੋਈ ਮੋੜ ਲਿਆਵੋ...
ਮੇਰੀ ਰੁਸ ਗਈ ਤਕਦੀਰ ਨੂੰ ਕੋਈ ਮੋੜ ਲਿਆਵੋ...

ਕੁੱਕੜ ਸੂਹੀਆ...ਧੁਖਦੀ ਲੱਕੜ ਵਾਂਗੂ ਅੰਦਰੋਂ ਸੜਦੇ ਆ
ਇਨਾਂ ਦੂਰੀਆਂ ਤੇ ਮਜਬੂਰੀਆਂ ਨਾਲ ਅਸੀ ਹਰ ਪਲ-ਲੜਦੇ ਆ
ਲੜਕੇ ਮਰ ਰਹੀ ਮੇਰੀ ਜਿੰਦੜੀ ਦਾ ਕੋਈ ਸਾਥ ਨਿਵਾਵੋ..

ਮੈਥੋਂ ਵਿਛੜੀ ਮੇਰੀ ਹੀਰ ਨੂੰ ਕੋਈ ਮੋੜ ਲਿਆਵੋ...
ਮੇਰੀ ਰੁਸ ਗਈ ਤਕਦੀਰ ਨੂੰ ਕੋਈ ਮੋੜ ਲਿਆਵੋ...

ਜੱਸ ਚੌਧਰੀ

No comments:

Post a Comment