Monday, 21 November 2011

ਹਰਮੇਲ ਪਰੀਤ

ਸਵਾਲ
ਤੂੰ ਪੁੱਛਦੈਂ
ਤੂੰ ਮੇਰੇ ਲਈ ਕੀ ਏਂ?
ਝੱਲਾ ਨਹੀਂ ਜਾਣਦਾ
ਮੁਹੱਬਤ ਵਿੱਚ
ਏਹੋ ਜਿਹੇ ਸਵਾਲਾਂ ਦਾ
ਕੋਈ ਵਜ਼ੂਦ ਨਹੀਂ ਹੁੰਦਾ।
ਵੈਸੇ ਵੀ
ਕੁੱਝ ਗੱਲਾਂ
ਦੱਸਣ ਵਾਲੀਆਂ ਨਹੀਂ
ਮਹਿਸੂਸ ਕਰਨ ਵਾਲੀਆਂ ਹੁੰਦੀਐਂ।
ਕੁੱਝ ਸਵਾਲ ਐਸੇ ਹੁੰਦੇ ਨੇ
ਜਿੰਨਾਂ ਦੇ ਜਵਾਬਾਂ ਨੂੰ
ਸ਼ਬਦ ਮੇਚ ਨਹੀਂ ਆਉਂਦੇ।
ਪਰ ਜੇ ਤੂੰ
ਪੁੱਛ ਹੀ ਲਿਐ
ਤਾਂ ਸੁਣ
ਮੈਂ ਤੇਰੇ ਬਿਨਾਂ ਕੁੱਝ ਨਹੀਂ । 

ਹਰਮੇਲ ਪਰੀਤ
9417333316

1 comment: